Nojoto: Largest Storytelling Platform
deepkakkar6164
  • 61Stories
  • 10Followers
  • 532Love
    98Views

Deep Kakkar

  • Popular
  • Latest
  • Video
f47ae46f8997d836c90016bd6e1a14f9

Deep Kakkar

White ਸਵਾਲ ਵੱਡਾ ਸੀ...
ਲਿਖਣਾ ਤਾਂ ਹੈ...
ਕਿੰਨਾਂ ਲਿਖਣਾ ਹੈ? 
ਘੱਟੋ - ਘੱਟ ਪਿਛਲੇ ਚਾਰ ਸਾਲ ...
ਕਿੰਨੇਂ ਰਾਜ਼ ਨੇ, ਕਿੰਨੇਂ ਪਰਦੇ ਨੇ , ਕਿੰਨੇਂ ਨਾਮ‌‌ ਨੇ...
ਨਹੀਂ ਮੈਂ ਨਾਮਾਂ ਤੋਂ ਪਰਹੇਜ਼ ਕਰਾਂਗਾ... 
ਕੋਸ਼ਿਸ਼ ਹੈ ਖ਼ੁਦ ਨੂੰ ਲਿਖਾਂ, ਤੇ ਖ਼ੁਦ... 'ਚ ਮੈਂ ਕਿੰਨੇ ਸ਼ਖ਼ਸ ਸਮੋ ਲਵਾਂਗਾ...
ਇਹ ਵੀ ਇੱਕ ਸਵਾਲ ਹੈ...

ਆਪਾਂ ਸੁਣਦੇ ਹਾਂ ਪਰਿਵਰਤਨ ਕੁਦਰਤ ਦਾ ਨਿਯਮ ਹੈ...
ਮੈਂ ਉਹ ਪਰਿਵਰਤਨ ਵੇਖਿਆ, ਮੈਂ ਉਹ ਪਰਿਵਰਤਨ ਅਨੁਭਵ ਕੀਤਾ,
 ਹਾਂ ਮੈਂ ਉਹ ਪਰਿਵਰਤਨ ਹੰਢਾਇਆ...

ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਇੱਕ ਪਾਸੇ ਕਰਕੇ, 
ਇਛਾਵਾਂ ਤੋਂ ਦੂਰ, ਮਨ ਦੀ ਸ਼ਾਂਤੀ ਨਾਲ, ਹੌਲੀ - ਹੌਲੀ ਮੈਂ ਸਕੂਨ ਦਾ ਹੋ ਰਿਹਾਂ...

ਦੀਪ ਕੱਕੜ

©Deep Kakkar #love_shayari
f47ae46f8997d836c90016bd6e1a14f9

Deep Kakkar

ਆਖ਼ਰ ਬਦਲਿਆ ਕੀ ਹੈ ? 
ਸਭ ਕੁੱਝ ਤਾਂ ਉਹੀ ਹੈ.....

ਤੇ ਤੂੰ ?

ਦੀਪ ਕੱਕੜ

©Deep Kakkar #udaan
f47ae46f8997d836c90016bd6e1a14f9

Deep Kakkar

ਦਿਲ ਕਰਦਾ ਹੈ 
ਕਿ ਬੇ-ਤਰਤੀਬ ਜਿਹੇ ਕਰ ਲਵਾਂ 
ਤੇਰੇ ਇਸ਼ਕ ਦੇ ਪੰਨੇ...
ਕੁਝ ਜ਼ਿਆਦਾ ਹੀ ਦਰਦ ਦਿੰਦੀਆਂ ਨੇ ,
ਇਹ ਲੜੀਵਾਰ ਯਾਦਾਂ।

ਦੀਪ ਕੱਕੜ

©Deep Kakkar #sparsh
f47ae46f8997d836c90016bd6e1a14f9

Deep Kakkar

ਅੱਗੇ ਵਧ ਚੁੱਕੇ ਕਦਮਾਂ ਦਾ ਮੁੜ ਕੇ ਆਉਣਾਂ ਔਖਾ ਹੈ,
ਕੌਣ ਮੁਨਕਰ ਹੈ ਭਲਾਂ? 
ਮਜਬੂਰੀ , ਬੇਬਸੀ ਆਪਣਿਆਂ ਦੀਆਂ ਖੁਸ਼ੀਆਂ ਤੋਂ ?
ਪਰ ਇਹ ਦਿਲ ਤਾਂ ਤੈਨੂੰ ਸਮਝਦਾ ਹੈ, 
ਤੇ ਸਮਝਦਾ ਹੈ ਤੇਰੇ ਨਾਲ ਜੁੜੇ ਹਰ ਦਿਲ ਨੂੰ, 
ਤੂੰ ਜਾਣਦਾਂ ਹੈ ਨਾ...
ਮੁਹੱਬਤ ਸਾਨੂੰ ਬਹੁਤ ਵੱਡੇ ਕਰ ਦਿੰਦੀ ਹੈ...
ਉਮਰਾਂ ਤੋਂ, ਉਲਾਂਭਿਆਂ ਤੋਂ, ਨਿਰਾਸ਼ਾ ਤੋਂ
ਹਾਂ - ਹਾਂ ਨਿੱਜ ਤੋਂ...
ਤੂੰ ਹੱਸਣਾ ਹੈ ਹਰ ਹਾਲਾਤ
ਮੁਹੱਬਤ ਸੰਭਾਲ ਲਵੇਗੀ 
ਖ਼ੁਦ ਹੀ ਮੁਹੱਬਤ ਨੂੰ...
ਸਾਹ ਮੁਹੱਬਤ ਨੇ 
ਤੇ ਤੇਰੇ ਕਲਾਵੇ 'ਚ ...
ਮਹਿਫੂਜ਼ ਮੇਰੇ ਸਾਹ.....


ਦੀਪ ਕੱਕੜ

©Deep Kakkar #hands
f47ae46f8997d836c90016bd6e1a14f9

Deep Kakkar

ਕਿਰਦਾਰ ਲਾਜਵਾਬ ਸੀ 
ਤਾੜੀਆਂ ਵੀ ਲਾਜ਼ਮੀ ਸੀ 
ਤਾੜੀਆਂ ਦੀ ਗੂੰਜ ਵਿੱਚ ਇੱਕ ਤਾੜੀ ।
ਬੇਵਸ ਜਿਹੀ 
ਲਾਚਾਰ ਜਿਹੀ 
ਤਰਲੇ ਜਿਹੀ 
ਹਾੜ੍ਹੇ ਜਿਹੀ ।

ਹਮਦਰਦੀ ।
ਬੇਕਦਰੀ‌   ।

ਤੇ ਫਿਰ ...
ਨਾ ਕਿਰਦਾਰ ਰਿਹਾ 
ਨਾ ਤਾੜੀ ਰਹੀ ।

ਦੀਪ ਕੱਕੜ

Follow @deepkakkar553

©Deep Kakkar #DiyaSalaai
f47ae46f8997d836c90016bd6e1a14f9

Deep Kakkar

ਤੂੰ ਤੇ ਤੇਰੇ ਦੁੱਖ ਵੇ ਸੱਜਣਾਂ
ਸਾਨੂੰ ਵੀ ਤੇ ਪੁੱਛ ਵੇ ਸੱਜਣਾਂ 
ਕਿਸ ਨੂੰ ਆਖਣ ਚੁੱਪ ਵੇ ਸੱਜਣਾਂ ...

ਤਲੀਆਂ ਛੱਲਣੀ ਧੁੱਪ ਵੇ ਸੱਜਣਾਂ 
ਤੇਰੀ ਤਰਫੀ ਮੁੱਖ ਵੇ ਸੱਜਣਾਂ
ਕਿੱਦਾਂ ਜਾਈਏ ਰੁੱਕ ਵੇ ਸੱਜਣਾਂ ...

ਦੇਹ ਦਾ ਬਣਿਆ ਬੁੱਤ ਵੇ ਸੱਜਣਾਂ
ਰੂਹਾਂ ਤੋਂ ਗਏ ਸੁੱਕ ਵੇ ਸੱਜਣਾਂ 
ਦੱਸ ਕਿਹੜੀ ਜੂਨੇ ਸੁੱਖ ਵੇ ਸੱਜਣਾਂ

ਤੂੰ ਤੇ ਤੇਰੇ ਦੁੱਖ ਵੇ ਸੱਜਣਾਂ
ਸਾਨੂੰ ਵੀ ਤੇ ਪੁੱਛ ਵੇ ਸੱਜਣਾਂ ...

ਦੀਪ ਕੱਕੜ

©Deep Kakkar #Jack&Rose
f47ae46f8997d836c90016bd6e1a14f9

Deep Kakkar

ਤਾਰਿਆਂ ਨੂੰ ਟੁੱਟਣ ਤੋਂ ਡਰ ਲਗ ਰਿਹਾ 
ਸੋਚ ਰਹੇ ਨੇ 
ਜੇ ਮੈਂ ਤੈਨੂੰ ਮੰਗ ਲਿਆ 
ਫਿਰ?

ਦੀਪ ਕੱਕੜ

ਕਿਤਾਬ - ਤੇਰੇ ਵਰਗਾ

©Deep Kakkar #chai
f47ae46f8997d836c90016bd6e1a14f9

Deep Kakkar

ਤੂੰ ਜਾਣਦੈਂ ...
ਖੁਦਗਰਜ਼ੀਆਂ ...
ਜ਼ਿੰਦਗੀਆਂ ਲੈ ਜਾਂਦੀਆਂ ਨੇਂ ।

ਦੀਪ ਕੱਕੜ

©Deep Kakkar #samandar
f47ae46f8997d836c90016bd6e1a14f9

Deep Kakkar

ਮੈਂ ਉਹਨਾਂ ਸਭ ਦਿਲਾਂ ਨੂੰ ਪੂਰਾ ਕਰ ਦੇਣਾ ਚਾਹੁੰਦਾ ਹਾਂ
ਜਿਨ੍ਹਾਂ ਨੂੰ ਤੂੰ ਅਧੂਰਾ ਛੱਡ ਗਿਆਂ ...
ਤੂੰ ਸੱਚ ਮੰਨ 
ਤੇਰੇ ਸ਼ੌਂਕ ... 
ਮੈਂ ਫਰਜ਼ ਬਣਾ ਲਏ ਨੇਂ।

ਦੀਪ ਕੱਕੜ

©Deep Kakkar #Likho
f47ae46f8997d836c90016bd6e1a14f9

Deep Kakkar

ਖੁਦਗਰਜ਼ ਦੇ ਪੈਰਾਂ 'ਚ ਗਿਰਿਆ ਤੇ ਸ਼ਰਮਸਾਰ ਹੋ ਗਿਆ,                              ਪਰ ਫੇਰ ਪੱਤਾ ਹਵਾ ਦਾ ਕਰਜ਼ਦਾਰ ਹੋ ਗਿਆ ।

ਦੀਪ ਕੱਕੜ







#ਤੇਰੇ ਵਰਗਾ #leaf
loader
Home
Explore
Events
Notification
Profile